|
ਖੇਡ ਦੇ ਖੇਤਰ ਵਿਚ ਪੰਜਾਬ ਨੂੰ ਹਮੇਸ਼ਾ ਹੀ ਮਹਾਨ ਸਥਾਨ ਹਾਸਿਲ ਰਿਹਾ
ਹੈ।
ਖੇਡ ਦੀ ਸਲਤਨਤ ਵਿਚ ਆਪਣੀ ਮੁੱਢਲੀ ਪ੍ਰਤੀਸ਼ਠਾ ਅਤੇ ਮਹਾਨ ਸਥਾਨ ਨੂੰ
ਸੁਰੱਖਿਅਤ ਰੱਖਣ/ ਸੁਧਾਰਨ ਲਈ, 1975 ਵਿਖੇ ਇੱਕ ਸਵੈ-ਨਿਰਭਰ ਖੇਡ
ਵਿਭਾਗ ਹੋਂਦ ਵਿਚ ਆਇਆ।
ਖੇਡ ਵਿਭਾਗ, ਪੰਜਾਬ ਦੀ ਯੋਗ ਅਗਵਾਈ ਅਧੀਨ ਪੰਜਾਬ ਦੇ ਵਧੇਰੇ
ਅਥਲੀਟਾਂ ਨੇ ਬੇਹਤਰੀਨ ਪ੍ਰਦਰਸ਼ਨ ਵਖਾਇਆ ਹੈ ਅਤੇ ਅੰਤਰਾਸ਼ਟਰੀ ਖੇਡ
ਅਖਾਡ਼ੇ 'ਚ ਅਸਾਧਾਰਣ ਸਫਲਤਾ ਪ੍ਰਾਪਤ ਕੀਤੀ ਹੈ।
ਫਲਾਇੰਗ ਸਿੱਖ ਮਿਲਖਾ ਸਿੰਘ, ਓਲੰਮਪਿਯਨ ਅਤੇ ਅਰਜੁਨ ਅਵਾਰਡ ਵਿਜੇਤਾ
ਸ.ਸੁਰਜੀਤ ਸਿੰਘ, ਓਲੰਮਪਿਯਨ ਪ੍ਰਿਥਪਾਲ ਸਿੰਘ, ਓਲੰਮਪਿਯਨ ਜਰਨੈਲ
ਸਿੰਘ, ਅਰਜੁਨ ਅਵਾਰਡ ਵਿਜੇਤਾ ਪ੍ਰੇਮ ਚੰਦ ਡੋਗਰਾ ਅਤੇ ਪਦਮ ਸ਼੍ਰੀ
ਵਿਜੇਤਾ ਪਰਗਟ ਸਿੰਘ ਖੇਡ ਦੇ ਮਹਾਨ ਇਤਿਹਾਸ ਦੇ ਕੁਝ ਉਦਾਹਰਣ ਹਨ।
ਪੰਜਾਬ ਨੇ ਭਾਰਤ ਦੇ ਅਨੁਸ਼ਾਸਨ ਵਿਚ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ
ਅਨੇਕਾ ਖੇਡ ਸਿਤਾਰੇ ਪੈਦਾ ਕੀਤੇ ਹਨ। |